ਜੇ ਮੇਰਾ ਬੌਸ ਮੇਰੇ ਨਾਲ ਠੀਕ-ਠਾਕ ਵਿਵਹਾਰ ਕਰ ਰਿਹਾ ਹੈ ਤਾਂ ਮੈਨੂੰ ਕਿਸੇ ਯੂਨੀਅਨ ਦੇ ਮੈਂਬਰ ਕਿਉਂ ਬਣਨਾ ਚਾਹੀਦਾ ਹੈ?
ਹਾਂ – ਬਹੁਤ ਸਾਰੇ ਕਾਰਨਾਂ ਕਰਕੇ। ਸ਼ੁਰੂਆਤ ਕਰਨ ਲਈ, ਹੋ ਸਕਦਾ ਹੈ ਅੱਜ ਤੁਹਾਡਾ ਬੌਸ ਕੱਲ੍ਹ ਨੂੰ ਤੁਹਾਡਾ ਬੌਸ ਨਾ ਹੋਵੇ। ਬਿਨਾਂ ਕਿਸੇ ਯੂਨੀਅਨ ਦੇ ਇਕਰਾਰਨਾਮੇ ਦੇ, ਤੁਹਾਡੇ ਕੋਲ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਡੀਆਂ ਦਿਹਾੜੀਆਂ ਅਤੇ ਕੰਮ ਕਰਨ ਦੀਆਂ ਹਾਲਤਾਂ ਵਿੱਚ ਕਿਸੇ ਨਵੇਂ ਬੌਸ ਦੁਆਰਾ ਜਾਂ, ਇਸ ਮਾਮਲੇ ਵਿੱਚ, ਕਿਸੇ ਨਵੇਂ ਮਾਲਕ ਦੁਆਰਾ ਕਟੌਤੀ ਨਹੀਂ ਕੀਤੀ ਜਾਵੇਗੀ।
ਯੂਨੀਅਨਾਂ ਇਹ ਯਕੀਨੀ ਬਣਾਉਣ ਦੁਆਰਾ ਕਾਰਜ-ਸਥਾਨ ਵਿੱਚ ਇੱਜ਼ਤ ਪ੍ਰਦਾਨ ਕਰਾ ਸਕਦੀਆਂ ਹਨ ਕਿ ਕਰਮਚਾਰੀ-ਰੁਜ਼ਗਾਰਦਾਤਾ ਦੇ ਰਿਸ਼ਤੇ ਨੂੰ ਕੇਵਲ ਇੱਕ ਧਿਰ ਦੁਆਰਾ ਕੰਟਰੋਲ ਨਾ ਕੀਤਾ ਜਾਵੇ। ਕਾਮਿਆਂ ਦੀ ਸਭ ਤੋਂ ਵਧੀਆ ਤਾਕਤ ਉਹ ਤਾਕਤ ਹੈ ਜੋ ਉਹ ਇੱਕ ਦੂਜੇ ਨੂੰ ਉਧਾਰ ਦਿੰਦੇ ਹਨ।
ਜੇ ਤੁਹਾਡਾ ਬੌਸ ਹੁਣ ਸੱਚਮੁੱਚ ਤੁਹਾਨੂੰ ਪਸੰਦ ਕਰਦਾ ਹੈ, ਤਾਂ ਉਹ ਕਿਸੇ ਯੂਨੀਅਨ ਦੀ ਚੋਣ ਕਰਨ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਨਗੇ। ਇਹ ਚੋਣ ਸਕਾਰਾਤਮਕ ਰਿਸ਼ਤੇ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਬਲਕਿ ਅਸਲ ਵਿੱਚ ਇਸਨੂੰ ਮਜ਼ਬੂਤ ਕਰੇਗੀ।