ਵੀਡੀਓ
ਕਈ ਭਾਸ਼ਾਵਾਂ ਵਿੱਚ ਅਸਲ ਮੈਂਬਰਾਂ ਦੀਆਂ ਕਹਾਣੀਆਂ ਦੇਖੋ ਕਿ ਯੂਨੀਫੋਰ ਗੋਦਾਮ ਕਾਮਿਆਂ ਲਈ ਸਹੀ ਚੋਣ ਕਿਉਂ ਹੈ।
ਮੈਟਰੋ ਵੈਨਕੂਵਰ Amazon ਮੁਹਿੰਮ ਦੀ ਸ਼ੁਰੂਆਤ
ਮੈਟਰੋ ਵੈਨਕੂਵਰ ਵਿੱਚ Amazon ਵਿਖੇ ਕਾਮੇ ਆਪਣੇ ਕਾਰਜ-ਸਥਾਨ 'ਤੇ ਇੱਕ ਯੂਨੀਅਨ ਬਣਾਉਣ ਲਈ ਯੂਨੀਫੋਰ ਨਾਲ ਮਿਲਕੇ ਕੰਮ ਕਰ ਰਹੇ ਹਨ। ਅਮਰੀਕਾ ਸਥਿਤ ਐਮਾਜ਼ਾਨ ਲੇਬਰ ਯੂਨੀਅਨ ਦੇ ਪ੍ਰਧਾਨ ਕ੍ਰਿਸ ਸਮਾਲਜ਼ ਨੇ ਪੱਛਮੀ ਖੇਤਰੀ ਨਿਰਦੇਸ਼ਕ ਗੈਵਿਨ ਮੈਕਗਰਿਗਲੇ ਅਤੇ ਯੂਨੀਫੋਰ ਪ੍ਰਬੰਧਕਾਂ ਨਾਲ ਮਿਲ ਕੇ ਮੁਹਿੰਮ ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ।
ਕੁਹਨੇ + ਨਾਗੇਲ ਕਾਮੇ ਬੇਹਤਰ ਤਨਖਾਹ ਅਤੇ ਲਾਭਾਂ ਵਾਸਤੇ ਹੜਤਾਲ ਕਰਦੇ ਹਨ
ਕੁਇਹਨੇ + ਨਾਗੇਲ ਹੋਗਨ ਵੇਅਰਹਾਊਸ ਵਿਖੇ ਯੂਨੀਫੋਰ ਦੇ ਮੈਂਬਰਾਂ ਨੇ ਆਪਣੇ ਨਵੇਂ ਸਮੂਹਕ ਸਮਝੌਤੇ ਦੇ ਜੀਵਨਕਾਲ ਦੌਰਾਨ ਤਨਖਾਹ ਵਿੱਚ ਵਧੀਕ ਵਾਧਿਆਂ ਦੇ ਨਾਲ ਤੁਰੰਤ $2 ਪ੍ਰਤੀ ਘੰਟਾ ਦਿਹਾੜੀ ਵਿੱਚ ਵਾਧਾ ਹਾਸਲ ਕੀਤਾ। ਛੇ-ਦਿਨਾਂ ਦੀ ਹੜਤਾਲ ਦੀ ਕਾਰਵਾਈ ਦੇ ਬਾਅਦ ਕਾਮਿਆਂ ਨੇ ਇੱਕ ਸਾਈਨਿੰਗ ਬੋਨਸ, ਵਧੀਕ ਤਨਖਾਹ ਸਮੇਤ ਬਿਮਾਰ ਦਿਨਾਂ ਅਤੇ ਯੂਨੀਅਨ ਦੀ ਵਧੀ ਹੋਈ ਪ੍ਰਤੀਨਿਧਤਾ ਬਾਰੇ ਵੀ ਗੱਲਬਾਤ ਕੀਤੀ।
HBC ਲੌਜਿਸਟਿਕਸ ਵੇਅਰਹਾਊਸ ਦੇ ਕਾਮੇ ਤਨਖਾਹ ਵਿੱਚ ਵਾਧੇ ਨੂੰ ਜਿੱਤਦੇ ਹਨ
ਇੱਕ ਨੌਂ-ਦਿਨਾਂ ਦੀ ਹੜਤਾਲ ਦੀ ਕਾਰਵਾਈ ਦੇ ਬਾਅਦ, HBC ਲੌਜਿਸਟਿਕਸ ਵੇਅਰਹਾਊਸ ਦੇ ਕਾਮੇ ਤਿੰਨ-ਸਾਲਾਂ ਦੇ ਸਮੂਹਕ ਸਮਝੌਤੇ ਵਿੱਚ ਉਜ਼ਰਤ ਵਿੱਚ 13.3% ਦੇ ਵਾਧੇ ਨੂੰ ਜਿੱਤ ਲੈਂਦੇ ਹਨ।
ਮੈਟਰੋ ਵੇਅਰਹਾਊਸ ਦੇ ਕਾਮੇ ਉਜ਼ਰਤ ਦੇ ਜਿਕਰਯੋਗ ਲਾਭ ਹਾਸਲ ਕਰਦੇ ਹਨ
ਦੇਖੋ ਕਿ ਮੈਟਰੋ ਡਿਸਟ੍ਰੀਬਿਊਸ਼ਨ ਸੈਂਟਰ ਦੇ ਗੋਦਾਮਾਂ ਵਿਖੇ ਯੂਨੀਫਾਰ ਦੇ ਮੈਂਬਰਾਂ ਨੇ ਆਪਣੇ ਨਵੇਂ ਸਮੂਹਕ ਇਕਰਾਰਨਾਮੇ ਵਿੱਚ ਉਦਯੋਗ ਵਿੱਚ ਸਭ ਤੋਂ ਵੱਧ ਵੱਧ ਤਨਖਾਹ ਅਤੇ ਸਭ ਤੋਂ ਤੇਜ਼ ਪ੍ਰਗਤੀ ਦਰ ਬਾਰੇ ਗੱਲਬਾਤ ਕਿਵੇਂ ਕੀਤੀ।
ਵੇਅਰਹਾਊਸ ਦੇ ਕਾਮਿਆਂ ਵਾਸਤੇ ਤਨਖਾਹ ਅਤੇ ਕੰਮਕਾਜ਼ੀ ਹਾਲਤਾਂ ਵਿੱਚ ਵਾਧਾ ਕਰਨਾ
ਦੇਖੋ ਕਿ ਕਿਵੇਂ ਅਜੈਕਸ ਲੋਬਲਾਅ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਇੱਕ ਹਜ਼ਾਰ ਵੇਅਰਹਾਊਸ ਕਾਮਿਆਂ ਨੇ ਉਜ਼ਰਤ ਵਿੱਚ ਜਿਕਰਯੋਗ ਵਾਧੇ, ਇੱਕ RRSP ਸਹਿ-ਅਦਾਇਗੀ ਵਿੱਚ ਵਾਧਾ ਅਤੇ ਇੱਕ ਇਤਿਹਾਸਕ 4-ਸਾਲਾਂ ਦੇ ਇਕਰਾਰਨਾਮੇ ਵਿੱਚ ਸੁਧਰੇ ਹੋਏ ਲਾਭਾਂ ਨੂੰ ਹਾਸਲ ਕੀਤਾ।
ਯੂਨੀਫੋਰ ਵੇਅਰਹਾਊਸ ਕਾਮਿਆਂ ਲਈ ਯੂਨੀਅਨ ਹੈ
ਵੇਅਰਹਾਊਸਿੰਗ ਅਤੇ ਡਿਸਟ੍ਰੀਬਿਊਸ਼ਨ ਵਿੱਚ ਕਾਮੇ ਸਾਂਝਾ ਕਰਦੇ ਹਨ ਕਿ ਉਹਨਾਂ ਦੇ ਕਾਰਜ-ਸਥਾਨ ਨੂੰ ਯੂਨੀਅਨ ਬਣਾਉਣਾ ਕੀ ਹੁੰਦਾ ਹੈ। ਬਿਹਤਰ ਉਜਰਤਾਂ, ਸੀਨੀਆਰਤਾ, ਨਿਰਪੱਖਤਾ ਅਤੇ ਆਦਰ ਯੂਨੀਫੋਰ ਵਿੱਚ ਸ਼ਾਮਲ ਹੋਣ ਦੇ ਕੁਝ ਲਾਭ ਹਨ।
ਯੂਨੀਫਾਰ ਵੇਅਰਹਾਊਸ ਦੇ ਕਾਮਿਆਂ ਨੂੰ ਕਿਵੇਂ ਲਾਭ ਪਹੁੰਚਾਉਂਦੀ ਹੈ
ਵੇਅਰਹਾਊਸ ਵਰਕਰ ਜੋਸਫ਼ ਇਵਾਨਜ਼ ਇਹ ਸਾਂਝਾ ਕਰਦਾ ਹੈ ਕਿ ਉਸਨੇ ਅਤੇ ਉਸਦੇ ਨਾਲ ਦੇ ਸਾਥੀਆਂ ਨੇ ਯੂਨੀਫੋਰ ਦੇ ਮੈਂਬਰ ਬਣਨ ਦਾ ਫੈਸਲਾ ਕਿਉਂ ਕੀਤਾ ਅਤੇ ਕਿਵੇਂ ਯੂਨੀਅਨੀਕਰਨ ਨੇ ਉਸਦੇ ਕਾਰਜ-ਸਥਾਨ 'ਤੇ ਹਾਲਤਾਂ ਵਿੱਚ ਸੁਧਾਰ ਕੀਤਾ ਅਤੇ ਕਾਮਿਆਂ ਨੂੰ ਲਾਭ ਪਹੁੰਚਾਇਆ।