ਤੁਹਾਡੀ ਯੂਨੀਅਨ ਵਿੱਚ ਫੈਸਲੇ ਕੌਣ ਕਰਦਾ ਹੈ?

ਯੂਨੀਫੋਰ ਇੱਕ ਕਾਮਿਆਂ ਵੱਲੋਂ ਚਲਾਈ ਜਾਂਦੀ ਯੂਨੀਅਨ ਹੈ। ਹਰੇਕ ਮੈਂਬਰ ਨੂੰ ਉਸ ਚੀਜ਼ ਬਾਰੇ ਆਪਣੀ ਗੱਲ ਦੱਸਦੀ ਹੈ ਜੋ ਉਹਨਾਂ ਦੇ ਸੋਚਣ ਮੁਤਾਬਿਕ ਯੂਨੀਅਨ ਨੂੰ ਕਰਨਾ ਚਾਹੀਦਾ ਹੈ, ਮੁੱਦਿਆਂ 'ਤੇ ਬਹਿਸ ਕਰਨ ਲਈ, ਪ੍ਰਤੀਨਿਧਾਂ ਦੀ ਚੋਣ ਕਰਨ ਲਈ ਜਾਂ ਆਪਣੇ ਆਪ ਨੂੰ ਚਲਾਉਣ ਲਈ, ਆਪਣੇ ਇਕਰਾਰਨਾਮਿਆਂ 'ਤੇ ਵੋਟ ਪਾਉਣ ਲਈ ਅਤੇ ਹੋਰ ਪ੍ਰਮੁੱਖ ਮੁੱਦਿਆਂ 'ਤੇ ਆਪਣੀ ਗੱਲ ਕਹਿਣ ਲਈ।

ਸੌਦੇਬਾਜ਼ੀ ਕਰਨ ਵਾਲੀਆਂ ਇਕਾਈਆਂ (ਦੂਜੇ ਸ਼ਬਦਾਂ ਵਿੱਚ, ਹਰੇਕ ਕਾਰਜ-ਸਥਾਨ) ਆਪਣੇ ਖੁਦ ਦੇ ਅਫਸਰਾਂ ਦੀ ਚੋਣ ਕਰਦੀਆਂ ਹਨ ਅਤੇ ਉਪ-ਕਾਨੂੰਨਾਂ ਅਤੇ ਤੁਹਾਡੀ ਯੂਨੀਅਨ ਦੇ ਸੰਵਿਧਾਨ ਅਨੁਸਾਰ ਆਪਣੇ ਖੁਦ ਦੇ ਮਾਮਲਿਆਂ ਦਾ ਪ੍ਰਬੰਧਨ ਕਰਦੀਆਂ ਹਨ। ਕੁਝ ਕੁ ਪਦਵੀਆਂ ਵਾਸਤੇ ਮੈਂਬਰ ਵੋਟ ਦਿੰਦੇ ਹਨ, ਉਹਨਾਂ ਵਿੱਚ ਸ਼ਾਮਲ ਹਨ:

ਸਟੂਅਰਡ: ਇਹ ਮੂਹਰਲੀ ਕਤਾਰ ਦੇ ਕਾਮੇ ਹੁੰਦੇ ਹਨ ਜੋ ਸਵਾਲਾਂ ਅਤੇ ਸ਼ੰਕਿਆਂ ਦੇ ਨਾਲ ਜਾਣ ਲਈ ਇੱਕ ਪੁਆਇੰਟ ਵਿਅਕਤੀ ਵਜੋਂ ਮੌਜ਼ੂਦ ਹੁੰਦੇ ਹਨ।

ਸੌਦੇਬਾਜ਼ੀ ਕਮੇਟੀ: ਇਹ ਸਹਿ-ਕਰਮਚਾਰੀ ਸਮੂਹਕ ਸੌਦੇਬਾਜ਼ੀ ਵਿੱਚ ਤੁਹਾਡੀ ਪ੍ਰਤੀਨਿਧਤਾ ਕਰਦੇ ਹਨ, ਅਤੇ, ਇੱਕ ਪੇਸ਼ੇਵਰਾਨਾ ਯੂਨੀਫਾਰ ਪ੍ਰਤੀਨਿਧੀ ਦੇ ਨਾਲ, ਉਜ਼ਰਤਾਂ, ਲਾਭਾਂ ਅਤੇ ਕੰਮਕਾਜ਼ੀ ਹਾਲਤਾਂ ਵਰਗੇ ਮੁੱਦਿਆਂ 'ਤੇ ਕੰਪਨੀ ਨਾਲ ਗੱਲਬਾਤ ਕਰਦੇ ਹਨ।

ਸਥਾਨਕ ਅਧਿਕਾਰੀ: ਇਨ੍ਹਾਂ ਭੂਮਿਕਾਵਾਂ ਵਿੱਚ ਪ੍ਰਧਾਨ, ਉਪ-ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਸ਼ਾਮਲ ਹਨ।

ਡੈਲੀਗੇਟ: ਡੈਲੀਗੇਟ ਖੇਤਰੀ ਅਤੇ ਕੌਮੀ ਸੰਮਤੀਆਂ ਵਿੱਚ ਹਾਜ਼ਰੀ ਭਰਦੇ ਹਨ ਜਿੱਥੇ ਅਸੀਂ ਯੂਨੀਅਨ ਦੀਆਂ ਤਰਜੀਹਾਂ, ਉਦਯੋਗਿਕ ਤਬਦੀਲੀਆਂ ਅਤੇ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ।

ਇਸ ਪੰਨੇ ਨੂੰ ਸਾਂਝਾ ਕਰੋ