ਯੂਨੀਅਨ ਦੇ ਬਕਾਏ ਕਿੱਥੇ ਜਾਂਦੇ ਹਨ?
ਯੂਨੀਫੋਰ ਇੱਕ ਗੈਰ-ਮੁਨਾਫਾ ਸੰਸਥਾ ਹੈ ਜੋ ਕੇਵਲ ਮੈਂਬਰਾਂ ਦੇ ਬਕਾਏ ਤੋਂ ਹੀ ਪੈਸੇ ਪ੍ਰਾਪਤ ਕਰਦੀ ਹੈ। ਸਾਡੇ ਬਕਾਏ ਇਸ ਵਾਸਤੇ ਭੁਗਤਾਨ ਕਰਦੇ ਹਨ:
- ਸਿਹਤ ਅਤੇ ਸੁਰੱਖਿਆ, ਪੈਨਸ਼ਨਾਂ ਅਤੇ ਲਾਭਾਂ, ਕਨੂੰਨੀ ਆਦਿ ਵਿੱਚ ਮਾਹਰ ਅਮਲਾ ਤਾਂ ਜੋ ਅਸੀਂ ਸੌਦੇਬਾਜ਼ੀ ਦੀ ਮੇਜ਼ 'ਤੇ ਚੰਗੀ ਤਰ੍ਹਾਂ ਲੈਸ ਹੋ ਸਕੀਏ।
- ਸਾਡੇ ਮੀਟਿੰਗ ਹਾਲ ਅਤੇ ਦਫਤਰ ਤਾਂ ਜੋ ਸਾਡੇ ਕੋਲ ਇਕੱਠੇ ਹੋਣ ਲਈ ਸਾਡੇ ਆਪਣੇ ਸਥਾਨ ਹੋਣ, ਜੋ ਸਾਡੇ ਮਾਲਕਾਂ ਤੋਂ ਸੁਤੰਤਰ ਹੋਣ।
- ਸਾਡੇ ਸਟੂਅਰਡਾਂ/ਕਾਰਜ-ਸਥਾਨ ਪ੍ਰਤੀਨਿਧਾਂ, ਸਿਹਤ ਅਤੇ ਸੁਰੱਖਿਆ ਪ੍ਰਤੀਨਿਧਾਂ, ਕਾਰਕੁੰਨਾਂ ਅਤੇ ਲੀਡਰਾਂ ਨੂੰ ਸਿੱਖਿਅਤ ਕਰਨਾ ਤਾਂ ਜੋ ਉਹ ਅਸਰਦਾਰ ਅਤੇ ਰਣਨੀਤਕ ਬਣ ਸਕਣ।
- ਸਾਡੀਆਂ ਮੀਟਿੰਗਾਂ ਅਤੇ ਸੰਮੇਲਨਾਂ ਦਾ ਆਯੋਜਨ ਕਰਨਾ (ਹਾਂ, ਲੋਕਤੰਤਰ ਦੀ ਕੀਮਤ ਚੁਕਾਉਣੀ ਪੈਂਦੀ ਹੈ, ਪਰ ਇਹ ਇਸ ਦੇ ਲਾਇਕ ਹੈ)
- ਸੰਚਾਰ – ਤਾਂ ਜੋ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਕੰਮਕਾਜ਼ੀ ਲੋਕਾਂ ਦੀ ਆਵਾਜ਼ ਸਾਡੇ ਭਾਈਚਾਰਿਆਂ ਵਿੱਚ, ਮੀਡੀਆ ਵਿੱਚ, ਅਤੇ ਨੀਤੀ ਨਿਰਮਾਤਾਵਾਂ ਦੇ ਨਾਲ ਸੁਣੀ ਜਾਂਦੀ ਹੈ।
- ਕੌਮੀ ਬਕਾਏ ਦੇ ਪੈਸੇ ਦਾ ਕੁਝ ਭਾਗ ਕਾਮਿਆਂ ਨੂੰ ਸਾਡੀ ਯੂਨੀਅਨ ਦੇ ਮੈਂਬਰ ਬਣਨ ਵਿੱਚ ਮਦਦ ਕਰਨ ਵਾਸਤੇ ਜਾਂਦਾ ਹੈ। ਇਹ ਸਮਝਦਾਰੀ ਵਾਲੀ ਗੱਲ ਹੈ ਕਿਉਂਕਿ ਸਾਰੇ ਕਾਮੇ ਕਿਸੇ ਯੂਨੀਅਨ ਨਾਲ ਸਬੰਧ ਰੱਖਣ ਦੇ ਫਾਇਦਿਆਂ ਦਾ ਹੱਕ ਰੱਖਦੇ ਹਨ ਅਤੇ ਕਿਉਂਕਿ ਕਿਉਂਕਿ ਜਦ ਵਧੇਰੇ ਕਾਮਿਆਂ ਨੂੰ ਜੱਥੇਬੰਦ ਕੀਤਾ ਜਾਂਦਾ ਹੈ ਤਾਂ ਅਸੀਂ ਵਧੇਰੇ ਮਜ਼ਬੂਤ ਹੁੰਦੇ ਹਾਂ।
- ਸਾਡੇ ਬਕਾਏ ਦਾ ਇੱਕ ਹੋਰ ਹਿੱਸਾ ਸਾਡੇ ਸਟ੍ਰਾਈਕ ਡਿਫੈਂਸ ਫੰਡ ਵਿੱਚ ਜਾਂਦਾ ਹੈ। ਅਸੀਂ ਆਪਣੇ ਸਰੋਤਾਂ ਨੂੰ ਪੂਲ ਕਰਦੇ ਹਾਂ ਤਾਂ ਜੋ ਜਦੋਂ ਸਾਨੂੰ ਲੋੜ ਪਵੇ ਤਾਂ ਅਸੀਂ ਮਾਲਕਾਂ ਨੂੰ ਲੈ ਸਕੀਏ।