ਸਾਡੇ ਸਮੂਹਕ ਇਕਰਾਰਨਾਮੇ ਵਿੱਚ ਕੀ ਹੋਵੇਗਾ?

ਯੂਨੀਅਨਾਂ ਕਾਮਿਆਂ ਦੁਆਰਾ, ਕਾਮਿਆਂ ਵਾਸਤੇ ਸੰਸਥਾਵਾਂ ਹੁੰਦੀਆਂ ਹਨ, ਇਸ ਲਈ ਇਹ ਅਸਲ ਵਿੱਚ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੈਂਬਰ ਕੀ ਚਾਹੁੰਦੇ ਹਨ, ਅਤੇ ਅਸੀਂ ਕੰਪਨੀ ਦੇ ਨਾਲ ਕਿਸ ਚੀਜ਼ ਬਾਰੇ ਗੱਲਬਾਤ ਕਰ ਸਕਦੇ ਹਾਂ। ਤੁਹਾਡੇ ਕਾਰਜ-ਸਥਾਨ 'ਤੇ ਮੈਂਬਰ ਆਪਣੀਆਂ ਖੁਦ ਦੀਆਂ ਤਰਜੀਹਾਂ ਦਾ ਨਿਰਣਾ ਕਰਦੇ ਹਨ, ਅਤੇ ਗੱਲਬਾਤ ਇਸਦੀ ਝਲਕ ਦੇਵੇਗੀ। ਇੱਕ ਵਾਰ ਜਦ ਤੁਸੀਂ ਕੋਈ ਯੂਨੀਅਨ ਬਣਾ ਲੈਂਦੇ ਹੋ, ਤਾਂ ਤੁਸੀਂ ਇੱਕ ਸੌਦੇਬਾਜ਼ੀ ਕਮੇਟੀ ਦੀ ਚੋਣ ਕਰੋਂਗੇ ਜਿਸ ਵਿੱਚ ਤੁਹਾਡੇ ਕਾਰਜ-ਸਥਾਨ 'ਤੇ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਕਾਮੇ ਸ਼ਾਮਲ ਹੋਣਗੇ ਜੋ ਇੱਕ ਪੇਸ਼ੇਵਰਾਨਾ ਯੂਨੀਫਾਰ ਅਮਲੇ ਦੇ ਪ੍ਰਤੀਨਿਧ ਨਾਲ ਕੰਮ ਕਰਨਗੇ। ਤੁਸੀਂ ਮੀਟਿੰਗਾਂ ਅਤੇ ਸਰਵੇਖਣਾਂ ਰਾਹੀਂ ਆਪਣੇ ਇਕਰਾਰਨਾਮੇ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਇਸ ਵਾਸਤੇ ਤੁਸੀਂ ਤਰਜੀਹਾਂ ਦੀ ਪਛਾਣ ਕਰੋਂਗੇ।

ਇਸ ਪੰਨੇ ਨੂੰ ਸਾਂਝਾ ਕਰੋ