ਕਾਮਿਆਂ ਦੇ ਜਨ-ਅੰਕੜਿਆਂ ਦਾ ਪ੍ਰੋਫਾਈਲ

ਕੌਮੀ ਪੱਧਰ 'ਤੇ, 2016 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ, 'ਵੇਅਰਹਾਊਸਿੰਗ ਐਂਡ ਸਟੋਰੇਜ' ਵਰਗੀਕਰਨ (NAICS 4931 ਵਾਸਤੇ) ਵਾਸਤੇ ਕਾਰਜਬਲ*:

  • 72% ਮਰਦ ਬਨਾਮ 28% ਔਰਤਾਂ
  • 37% ਦਿਖਣਯੋਗ ਘੱਟ ਗਿਣਤੀ
  • 58% ਫੁੱਲ-ਟਾਈਮ, ਪੂਰੇ-ਸਾਲ

ਪ੍ਰਵਾਸ ਦੀ ਅਵਸਥਾ ਦੀਆਂ ਮਦਾਂ ਵਿੱਚ, ਵਿਆਪਕ "ਆਵਾਜਾਈ ਅਤੇ ਵੇਅਰਹਾਊਸਿੰਗ" ਵਿਚਲੇ ਕਾਮਿਆਂ ਵਾਸਤੇ, ਕਾਰਜ-ਬਲ 32.5% ਪ੍ਰਵਾਸੀਆਂ ਤੋਂ ਮਿਲਕੇ ਬਣਦਾ ਹੈ, ਜਦਕਿ "ਸਾਰੇ ਉਦਯੋਗਾਂ" ਵਾਸਤੇ ਇਹ 25.8% ਹੈ।

ਕਾਰਜਬਲਾਂ ਦੀ ਉਮਰ ਦੇ ਸਬੰਧ ਵਿੱਚ, ਵੇਅਰਹਾਊਸ ਦੇ 32% ਕਾਮੇ 2017 ਤੱਕ 15-25 ਸਾਲਾਂ ਦੀ ਉਮਰ ਦੇ ਹਨ, ਜਦਕਿ "ਸਾਰੇ ਉਦਯੋਗਾਂ" ਵਿੱਚ ਇਹ 14% ਸੀ। ** ਮੁਕਾਬਲਤਨ ਘੱਟ ਉਜਰਤਾਂ, ਚੁਣੌਤੀਪੂਰਨ ਕੰਮਕਾਜ਼ੀ ਹਾਲਤਾਂ ਅਤੇ ਉੱਚ ਟਰਨਓਵਰ ਨੂੰ ਦੇਖਦੇ ਹੋਏ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਵੇਅਰਹਾਊਸ ਖੇਤਰ ਵਿੱਚ ਨੌਜਵਾਨ ਕਾਮਿਆਂ ਦੀ ਹੱਦੋਂ ਵੱਧ ਪ੍ਰਤੀਨਿਧਤਾ ਕੀਤੀ ਜਾਂਦੀ ਹੈ।

 

* ਸਰੋਤ: ਸਟੈਟਿਸਟਿਕਸ ਕੈਨੇਡਾ, 2016 ਜਨਗਣਨਾ ਆਫ ਪਾਪੂਲੇਸ਼ਨ, ਸਟੈਟਿਸਟਿਕਸ ਕੈਨੇਡਾ ਕੈਟਾਲਾਗ ਨੰਬਰ 98-400-X2016360।

** https://www150.statcan.gc.ca/n1/pub/71-606-x/71-606-x2018001-eng.htm

ਇਸ ਪੰਨੇ ਨੂੰ ਸਾਂਝਾ ਕਰੋ