ਮੌਕੇ: ਵੇਅਰਹਾਊਸ ਸੈਕਟਰ ਦੀ ਵਿਕਾਸ ਰਣਨੀਤੀ ਵੱਲ

ਹਾਲਾਂਕਿ ਵੇਅਰਹਾਊਸ ਸੈਕਟਰ ਵਿਚਲੇ ਕਾਮਿਆਂ ਨੂੰ ਚੁਣੌਤੀਆਂ ਦੀ ਇੱਕ ਲੰਬੀ ਸੂਚੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਅਸੀਂ ਉਸਾਰੂ ਤਬਦੀਲੀ ਕਰਨ ਦੇ ਮੌਕਿਆਂ ਦੀ ਇੱਕ ਲੱਗਭਗ ਬੇਅੰਤ ਸੂਚੀ ਵੀ ਸੁਣੀ। ਸਰਲ ਸ਼ਬਦਾਂ ਵਿੱਚ, ਜਦ ਕੰਮਕਾਜ਼ੀ ਹਾਲਤਾਂ ਏਨੀਆਂ ਮਾੜੀਆਂ ਹੁੰਦੀਆਂ ਹਨ, ਤਾਂ ਸੁਧਾਰ ਵਾਸਤੇ ਜਗਹ ਬਹੁਤ ਵੱਡੀ ਹੁੰਦੀ ਹੈ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵੇਅਰਹਾਊਸ ਦੇ ਕਾਮਿਆਂ ਕੋਲ ਇਸ ਬਾਰੇ ਬਹੁਤ ਸਾਰੇ ਵਿਚਾਰ ਹੁੰਦੇ ਹਨ ਕਿ ਵੇਅਰਹਾਊਸ ਦੀਆਂ ਨੌਕਰੀਆਂ ਨੂੰ "ਵਧੀਆ ਨੌਕਰੀਆਂ" ਵਿੱਚ ਕਿਵੇਂ ਬਦਲਣਾ ਹੈ।

ਇਸ ਪੰਨੇ ਨੂੰ ਸਾਂਝਾ ਕਰੋ