ਮੈਂ ਕੋਈ ਯੂਨੀਅਨ ਕਿਵੇਂ ਬਣਾ ਸਕਦਾ ਹਾਂ?

ਕੈਨੇਡਾ ਵਿਚਲੇ ਸਾਰੇ ਕਾਮਿਆਂ ਨੂੰ ਕਿਸੇ ਯੂਨੀਅਨ ਦੇ ਮੈਂਬਰ ਬਣਨ ਦਾ ਮੌਲਿਕ ਕਨੂੰਨੀ ਅਧਿਕਾਰ ਹੈ। ਜੇ ਤੁਸੀਂ ਅਤੇ ਤੁਹਾਡੇ ਨਾਲ ਦੇ ਕੁਝ ਸਾਥੀ ਕੋਈ ਯੂਨੀਅਨ ਬਣਾਉਣੀ ਚਾਹੁੰਦੇ ਹੋ, ਤਾਂ ਕਾਰਜ ਸਥਾਨ 'ਤੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਤੁਸੀਂ ਪਹਿਲਾਂ ਕਿਸੇ ਯੂਨੀਫਾਰ ਦੇ ਆਯੋਜਕ ਨੂੰ ਨਿੱਜੀ ਤੌਰ 'ਤੇ ਮਿਲੋਂਗੇ। ਜੇ ਯੂਨੀਅਨ ਦੀ ਮੁਹਿੰਮ ਤੁਹਾਡੇ ਸਹਿ-ਕਰਮਚਾਰੀਆਂ ਤੋਂ ਮਿਲੀ ਬਹੁ-ਗਿਣਤੀ ਸਹਾਇਤਾ ਨਾਲ ਸ਼ੁਰੂ ਕਰਨ ਲਈ ਤਿਆਰ ਹੈ, ਤਾਂ ਫੇਰ ਅਸੀਂ ਯੂਨੀਅਨ ਦੇ ਮੈਂਬਰਸ਼ਿਪ ਕਾਰਡਾਂ 'ਤੇ ਦਸਤਖਤ ਕਰਨੇ ਸ਼ੁਰੂ ਕਰ ਦੇਵਾਂਗੇ। ਇਹ ਕਾਰਡ ਇਹ ਦਰਸਾਉਂਦੇ ਹਨ ਕਿ ਕਰਮਚਾਰੀ ਕੋਈ ਯੂਨੀਅਨ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ।

ਲੇਬਰ ਬੋਰਡ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਕੀ ਕਾਰਡ ਵੈਧ ਹਨ ਅਤੇ ਯੂਨੀਅਨ ਨੂੰ ਕਰਮਚਾਰੀਆਂ ਦੇ ਪ੍ਰਤੀਨਿਧ ਵਜੋਂ ਪ੍ਰਮਾਣਿਤ ਕਰਦਾ ਹੈ। ਇਸਦਾ ਮਤਲਬ ਇਹ ਹੈ ਕਿ ਕੰਪਨੀ ਯੂਨੀਅਨ ਨੂੰ ਮਾਨਤਾ ਦੇਣ ਅਤੇ ਇਸ ਨਾਲ ਸੌਦੇਬਾਜ਼ੀ ਕਰਨ ਲਈ ਕਨੂੰਨੀ ਤੌਰ 'ਤੇ ਪਾਬੰਦ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ, ਇਸਤੋਂ ਪਹਿਲਾਂ ਕਿ ਅਸੀਂ BC ਲੇਬਰ ਰਿਲੇਸ਼ਨਜ਼ ਬੋਰਡ -- ਜੋ ਕਿ ਇੱਕ ਨਿਰਪੱਖ ਸਰਕਾਰੀ ਸੰਸਥਾ ਹੈ- ਕੋਲ ਪ੍ਰਮਾਣਿਕਤਾ ਵਾਸਤੇ ਅਰਜ਼ੀ ਦੇਣ ਲਈ ਅੱਗੇ ਵਧੀਏ, ਕਨੂੰਨ ਕਾਰਜ-ਸਥਾਨ ਦੇ ਘੱਟੋ ਘੱਟ 55٪ ਤੋਂ ਇਹ ਲੋੜਦਾ ਹੈ ਕਿ ਉਹ ਕਾਰਡਾਂ 'ਤੇ ਦਸਤਖਤ ਕਰਨ।

ਓਨਟਾਰੀਓ ਵਿੱਚ, ਕਾਨੂੰਨ ਅਨੁਸਾਰ ਓਨਟਾਰੀਓ ਲੇਬਰ ਰਿਲੇਸ਼ਨਜ਼ ਬੋਰਡ ਨੂੰ ਅਰਜ਼ੀ ਦੇਣ ਤੋਂ ਪਹਿਲਾਂ 40% ਕੰਮ ਵਾਲੀ ਥਾਂ 'ਤੇ ਕਾਰਡਾਂ 'ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ। OLRB ਦੁਆਰਾ ਕਾਰਡਾਂ ਦੀ ਪੁਸ਼ਟੀ ਹੋਣ ਤੋਂ ਬਾਅਦ, ਬੋਰਡ ਦੁਆਰਾ ਇੱਕ ਗੁਪਤ ਵੋਟ ਕੀਤੀ ਜਾਵੇਗੀ। ਜੇਕਰ 50%+1 ਵੋਟਰ ਕਿਸੇ ਯੂਨੀਅਨ ਵਿੱਚ ਸ਼ਾਮਲ ਹੋਣ ਲਈ 'ਹਾਂ' ਵੋਟ ਦਿੰਦੇ ਹਨ, ਤਾਂ ਕੰਮ ਵਾਲੀ ਥਾਂ ਪ੍ਰਮਾਣਿਤ ਹੋ ਜਾਂਦੀ ਹੈ।

 

ਇਸ ਪੰਨੇ ਨੂੰ ਸਾਂਝਾ ਕਰੋ