ਵੇਅਰਹਾਊਸ ਖੇਤਰ ਵਿੱਚ ਰੁਜ਼ਗਾਰ
2020 ਵਿੱਚ ਕੈਨੇਡਾ ਵਿੱਚ ਵੇਅਰਹਾਊਸ ਸੈਕਟਰ (NAICS 493, 4931) ਵਿੱਚ 62,331 ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ, ਜੋ 2016 ਤੋਂ ਲੈਕੇ ਰੁਜ਼ਗਾਰ ਵਿੱਚ 30.5% ਦਾ ਵਾਧਾ ਹੈ। ਜਿਵੇਂ ਕਿ ਹੇਠਾਂ ਨੋਟ ਕੀਤਾ ਗਿਆ ਹੈ, ਇਸ ਖੇਤਰ ਵਾਸਤੇ ਯੂਨੀਅਨ ਦੀ ਘਣਤਾ ਲਗਭਗ 12% ਬੈਠਦੀ ਹੈ, ਜਿਸਦਾ ਮਤਲਬ ਇਹ ਹੈ ਕਿ ਦੇਸ਼ ਭਰ ਵਿੱਚ ਸੰਭਵ ਤੌਰ 'ਤੇ ਘੱਟੋ ਘੱਟ 54,850 ਗੈਰ-ਯੂਨੀਅਨ ਵੇਅਰਹਾਊਸ ਕਾਮੇ ਹਨ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, 2020 ਵਿੱਚ ਕੈਨੇਡਾ ਵਿੱਚ 2,583 ਵੇਅਰਹਾਊਸ ਅਦਾਰੇ ਸਨ, ਹਾਲਾਂਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਨੰਬਰ NAICS 4931 ਵਾਸਤੇ ਹੈ, ਅਤੇ ਇਸ ਵਿੱਚ ਉਹ ਸਾਰੇ ਕਾਰਜ-ਸਥਾਨ ਸ਼ਾਮਲ ਨਹੀਂ ਹਨ ਜਿੰਨ੍ਹਾਂ ਨੂੰ ਅਸੀਂ ਗੈਰ-ਰਸਮੀ ਤੌਰ 'ਤੇ ਵੇਅਰਹਾਊਸ ਕੰਪਨੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਸਕਦੇ ਹਾਂ।
ਵਾਧੂ 2,101 ਵੇਅਰਹਾਊਸ ਅਦਾਰੇ ਹਨ ਜਿੰਨ੍ਹਾਂ ਨੂੰ "ਗੈਰ-ਰੁਜ਼ਗਾਰਦਾਤਾ ਜਾਂ ਅਸਥਿਰ" ਵਰਗੀਕ੍ਰਿਤ ਕੀਤਾ ਗਿਆ ਹੈ (ਜਿੰਨ੍ਹਾਂ ਵਿੱਚ ਕਰਮਚਾਰੀਆਂ ਦੀ ਅਸਥਿਰ ਸੰਖਿਆ ਹੁੰਦੀ ਹੈ, ਅਤੇ ਨਾਲ ਹੀ ਉਹ ਵੀ ਜਿੰਨ੍ਹਾਂ ਵਿੱਚ ਕੇਵਲ ਅਸਥਾਈ ਕਾਰਜਬਲ ਹੁੰਦੇ ਹਨ, ਜਾਂ ਪਰਿਵਾਰਕ ਮੈਂਬਰ ਕਰਮਚਾਰੀ ਹੁੰਦੇ ਹਨ), ਪਰ ਅਸੀਂ ਇਸ ਪੇਪਰ ਦੇ ਮਕਸਦ ਵਾਸਤੇ ਇਸ ਸ਼੍ਰੇਣੀ ਨੂੰ ਅਣਗੌਲਿਆਂ ਕਰ ਦੇਵਾਂਗੇ।