ਵੇਅਰਹਾਊਸ ਸੈਕਟਰ ਪ੍ਰੋਫਾਈਲ ਬਾਰੇ

ਇਸ ਵੇਅਰਹਾਊਸ ਸੈਕਟਰ ਪ੍ਰੋਫਾਈਲ ਦਾ ਪਹਿਲਾ ਭਾਗ ਖੇਤਰ ਦੇ ਤੱਥਾਂ 'ਤੇ ਧਿਆਨ ਕੇਂਦਰਤ ਕਰੇਗਾ, ਜਿਵੇਂ ਕਿ ਇਹ ਅੱਜ ਕੈਨੇਡਾ ਵਿੱਚ ਮੌਜ਼ੂਦ ਹੈ। ਜਦ ਅਸੀਂ "ਵੇਅਰਹਾਊਸ ਸੈਕਟਰ" ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਇੰਨ-ਬਿੰਨ ਇਸ ਚੀਜ਼ ਨੂੰ ਪਰਿਭਾਸ਼ਿਤ ਕਰਾਂਗੇ ਕਿ ਸਾਡਾ ਮਤਲਬ ਕੀ ਹੈ, ਸਮੁੱਚੀ ਕੈਨੇਡੀਅਨ ਆਰਥਿਕਤਾ ਵਿੱਚ ਇਸ ਖੇਤਰ ਦੀ ਭੂਮਿਕਾ ਦੀ ਪੜਚੋਲ ਕਰਾਂਗੇ, ਕੁਝ ਵੱਡੇ ਵੇਅਰਹਾਊਸ ਰੁਜ਼ਗਾਰਦਾਤਾਵਾਂ ਨੂੰ ਉਜਾਗਰ ਕਰਾਂਗੇ, ਅਤੇ ਇਸ ਖੇਤਰ ਵਿੱਚ ਯੂਨੀਅਨੀਕਰਨ ਦੀ ਇੱਕ ਸੰਖੇਪ ਝਲਕ ਦੇਵਾਂਗੇ, ਜਿਸ ਵਿੱਚ ਯੂਨੀਫੋਰ ਦੀ ਰਾਸ਼ਟਰ-ਵਿਆਪੀ ਮੌਜ਼ੂਦਗੀ ਵੀ ਸ਼ਾਮਲ ਹੈ।

ਫੇਰ ਅਸੀਂ ਵੇਅਰਹਾਊਸ ਸੈਕਟਰ ਵਾਸਤੇ ਇੱਕ ਆਰਥਿਕ ਪ੍ਰੋਫਾਈਲ ਪ੍ਰਦਾਨ ਕਰਾਂਗੇ, ਜਿਸ ਵਿੱਚ ਰੁਜ਼ਗਾਰ ਦੇ ਰੁਝਾਨ, ਇੱਕ ਉਜਰਤ ਵਿਸ਼ਲੇਸ਼ਣ, ਖੇਤਰ ਵਿੱਚ ਨਿਵੇਸ਼ਾਂ 'ਤੇ ਇੱਕ ਸੰਖੇਪ ਝਾਤ, ਅਤੇ ਕੁਝ ਮੁੱਖ ਕੰਪਨੀਆਂ ਵਾਸਤੇ ਕਾਰਪੋਰੇਟ ਮਾਲੀਏ ਅਤੇ ਮੁਨਾਫਿਆਂ 'ਤੇ ਇੱਕ ਉੱਚ-ਪੱਧਰੀ ਝਾਤ ਸ਼ਾਮਲ ਹੈ।

ਇਸਤੋਂ ਬਾਅਦ, ਅਸੀਂ ਵੇਅਰਹਾਊਸਾਂ ਦੀ ਸੂਬਾਈ ਵੰਡ, ਅਤੇ ਖਾਸ ਕਰਕੇ ਕੈਨੇਡਾ ਵਿੱਚ ਵੇਅਰਹਾਊਸਿੰਗ ਦੇ ਖੇਤਰੀ "ਕਲੱਸਟਰਾਂ" ਦੇ ਉਭਾਰ 'ਤੇ ਨੇੜਿਓਂ ਝਾਤ ਪਾਉਂਦੇ ਹੋਏ ਵੇਅਰਹਾਊਸ ਸੈਕਟਰ ਦੇ ਭੂਗੋਲਿਕ ਪੱਖ 'ਤੇ ਝਾਤ ਪਾਉਂਦੇ ਹਾਂ। ਅੰਤ ਵਿੱਚ, ਸਾਡੇ ਪ੍ਰੋਫਾਈਲ ਦਾ ਪਹਿਲਾ ਭਾਗ ਵੇਅਰਹਾਊਸ ਦੇ ਕਾਮਿਆਂ 'ਤੇ ਖੁਦ ਨੇੜਿਓਂ ਝਾਤ ਪਾਉਣ ਦੇ ਨਾਲ ਬੰਦ ਹੋ ਜਾਂਦਾ ਹੈ, ਜਿਸ ਵਿੱਚ ਉਹਨਾਂ ਦੀ ਉਮਰ, ਲਿੰਗ, ਨਸਲ, ਨਸਲੀ ਮੂਲ, ਪ੍ਰਵਾਸ ਅਵਸਥਾ, ਅਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵੀ ਸ਼ਾਮਲ ਹਨ।

ਇਸ ਵੇਅਰਹਾਊਸ ਸੈਕਟਰ ਪ੍ਰੋਫਾਈਲ ਦੇ ਦੂਜੇ ਭਾਗ ਵਾਸਤੇ, ਅਸੀਂ Unifor ਦੇ ਉਹਨਾਂ ਮੈਂਬਰਾਂ ਦੇ ਇੱਕ ਛੋਟੇ ਜਿਹੇ ਗਰੁੱਪ ਨੂੰ ਇਕੱਠਾ ਕੀਤਾ ਜਿੰਨ੍ਹਾਂ ਕੋਲ ਵੇਅਰਹਾਊਸ ਸੈਕਟਰ ਵਿੱਚ ਕੰਮ ਕਰਨ ਦਾ ਦਹਾਕਿਆਂ ਦਾ ਸੰਯੁਕਤ ਤਜ਼ਰਬਾ ਹੈ। ਅਸੀਂ ਉਹਨਾਂ ਨੂੰ ਉਹਨਾਂ ਚੁਣੌਤੀਆਂ ਅਤੇ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਜਿੰਨ੍ਹਾਂ ਨਾਲ ਉਹ ਕਾਰਜ-ਸਥਾਨ 'ਤੇ ਸੰਘਰਸ਼ ਕਰਦੇ ਹਨ, ਅਤੇ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹਨਾਂ ਕੋਲ ਕਹਿਣ ਵਾਸਤੇ ਬਹੁਤ ਕੁਝ ਸੀ। ਸਾਡੇ ਪ੍ਰੋਫਾਈਲ ਦੇ ਅੰਤਿਮ – ਅਤੇ ਸਭ ਤੋਂ ਵੱਧ ਮਹੱਤਵਪੂਰਨ – ਖੰਡ ਵਿੱਚ, ਅਸੀਂ ਵੇਅਰਹਾਊਸ ਸੈਕਟਰ ਰਣਨੀਤੀ ਦੇ ਮੁੱਖ ਅੰਸ਼ਾਂ ਨੂੰ ਉਜਾਗਰ ਕਰਦੇ ਹਾਂ।

ਇਸ ਪੰਨੇ ਨੂੰ ਸਾਂਝਾ ਕਰੋ